
ਦਿਲ ਕਰਦਾ ਪਿੰਡ ਨੂੰ ਮੁੜ ਜਾਵਾਂ,
ਬਹੁਤ ਹੋ ਗਏ ਝੈਲ ਝਮੇਲੇ |
ਸਾਇਕਲ ਉੱਤੇ ਘੁੰਮ ਕੇ ਦੇਖਾਂ,
ਬੀਹੜ, ਕਿਕਰਾਂ , ਬੋਹੜ ਤੇ ਬੇਲੇ |
ਪਿੰਡ ਦੀ ਫਿਰਨੀ ਉੱਤੇ ਘੁਮਦਿਆਂ ,
ਕਦੇ ਰੇਹੜੀ ਤੇ ਬੈਠਾਂ , ਕਦੇ ਉੱਤੇ ਠੇਲੇ |
ਦੇਖਾਂ ਉਸ ਧਰਤੀ ਨੂੰ ਦੋਬਾਰਾ ,
ਜਿਥੇ ਹੱਸੇ , ਰੋਏ ਤੇ ਖੇਲੇ |
ਮੋਟਰ ਉੱਤੇ ਜਾ ਕੇ ਨਹਾਉਣਾ ,
ਕਠੇਆਂ ਚੀਕ ਚਿਹਾੜਾ ਪਾਉਣਾ |
ਫਿਰ ਤੁਰ ਪੈਣਾ , ਬਣ ਕੇ ਅਲਬੇਲੇ |
ਦਿਲ ਕਰਦਾ ਪਿੰਡ ਨੂੰ ਮੁੜ ਜਾਵਾਂ,
ਬਹੁਤ ਹੋ ਗਏ ਝੈਲ ਝਮੇਲੇ |
ਬੰਬੀ ਉੱਤੇ ਮੰਜਾ ਡਾਹਵਾਂ ,
ਬਹੁਤ ਹੋ ਗਿਆ , ਏ ਸੀ , ਬੇਡ |
ਫਿਰ ਚੇਤਾ ਆਉਂਦਾ ਰੋਟੀ ਦਾ ,
ਤੇ ਫਿਰ ਸਾਰੀ ਯੋਜਨਾ ਹੋ ਜਾਂਦੀ ਡੇੱਡ |
ਦਿਲ ਤਾਂ ਮੁੜਨਾ ਵਤਨੀ ਚਾਹੇ ,
ਪਰ ਗਲ ਪਏ ਨੇ ਪੈਸੇ ਦੇ ਫਾਹੇ |
ਹੁਣ ਬਾਹਰੋਂ ਬੜੀ ਹੈ , ਰੰਗ ਰੰਗੀਨੀ ,
ਅੰਦਰੋਂ ਨੇ ਦੁਖਾਂ ਦੇ ਮੇਲੇ |
ਦਿਲ ਕਰਦਾ ਪਿੰਡ ਨੂੰ ਮੁੜ ਜਾਵਾਂ ,
ਬਹੁਤ ਹੋ ਗਏ..................... |
ਆਮੀਨ ,
ਇਕ਼ਬਾਲ ਸਾਕੀ
No comments:
Post a Comment