Friday, 25 December 2015

ਇੱਕ ਦੋਸਤ ਦੇ ਨਾਮ ।

ਹਰ ਇੱਕ ਗੱਲ ਜੋ ਲਿਖੀ ਜਾ ਸਕੇ ,
ਹਰ ਇੱਕ ਤਾਰੀਫ਼ ਜੋ ਕੀਤੀ ਜਾ ਸਕੇ ,
ਹਰ ਉਹ ਨਕਸ਼ ਜੋ ਵਾਹਿਆ ਜਾ ਸਕੇ ,
ਹਰ ਉਹ ਗੀਤ ਜਿਸ ਵਿੱਚ ਤੇਰਾ ਜਿਕਰ ਹੋਵੇ,
ਕਾਫੀ ਨਹੀਂ ਹੈ ਤੈਨੂੰ ਬਿਆਨ ਕਰਨ ਲਈ।

ਹਰ ਉਹ ਕਵੀ ਜੋ ਤੈਨੂੰ , ਚੰਦ ਯਾ ਤਾਰਾ ਕਹੇ,
ਹਰ ਉਹ ਕਵਿਤਾ ਜਿਸ ਵਿੱਚ ਤੇਰਾ ਜਿਕਰ ਹੋਵੇ ,
ਕਦੇ ਹਵਾ ,ਕਦੇ ਅੱਗ ਯਾ ਪਾਣੀ ਦੇ ਰੂਪ ਵਿੱਚ ,
ਮੰਨ ਲਵੀਂ ਕੇ ਕਾਫੀ ਨਹੀਂ ਹੈ ਤੈਨੂੰ ਬਿਆਨ ਕਰਨ ਦੇ ਲਈ।

ਤੂੰ ਉਹ ਹੈਂ ਜੋ ਖਿਆਲ ਤੋਂ ਪਰੇ ,
ਹਰ ਮੰਜਿਲ , ਹਰ ਸ਼ੈ , ਹਰ ਹਾਲ ਤੋਂ ਪਰੇ।

ਇਹ ਨਾ ਸਮਝੀਂ ਕਿ ਝੂਠ ਆਖ ਰਿਹਾ , ਮੈਂ ।
ਪਰ ਇਹ ਸੱਚ ਹੈ ਮੇਰੇ ਦੋਸਤ ਤੂੰ ਮੇਰੀ ਕਵਿਤਾ ਤੋਂ ਬਹੁਤ ਪਰੇ ਏਂ ।

ਇਕਬਾਲ ਸਾਕੀ ।

Sunday, 28 June 2015

ਦਿਲ ਕਰਦਾ ਪਿੰਡ ਨੂੰ ਮੁੜ ਜਾਵਾਂ !





ਦਿਲ ਕਰਦਾ ਪਿੰਡ ਨੂੰ  ਮੁੜ ਜਾਵਾਂ,
ਬਹੁਤ ਹੋ ਗਏ ਝੈਲ ਝਮੇਲੇ |

ਸਾਇਕਲ ਉੱਤੇ ਘੁੰਮ ਕੇ ਦੇਖਾਂ,
ਬੀਹੜ, ਕਿਕਰਾਂ , ਬੋਹੜ ਤੇ ਬੇਲੇ |

ਪਿੰਡ ਦੀ ਫਿਰਨੀ ਉੱਤੇ ਘੁਮਦਿਆਂ ,
ਕਦੇ ਰੇਹੜੀ ਤੇ ਬੈਠਾਂ , ਕਦੇ ਉੱਤੇ ਠੇਲੇ |

ਦੇਖਾਂ ਉਸ ਧਰਤੀ ਨੂੰ ਦੋਬਾਰਾ ,
ਜਿਥੇ ਹੱਸੇ , ਰੋਏ ਤੇ ਖੇਲੇ |

ਮੋਟਰ ਉੱਤੇ ਜਾ ਕੇ ਨਹਾਉਣਾ ,
ਕਠੇਆਂ ਚੀਕ ਚਿਹਾੜਾ ਪਾਉਣਾ |

ਫਿਰ ਤੁਰ ਪੈਣਾ , ਬਣ ਕੇ ਅਲਬੇਲੇ |

ਦਿਲ ਕਰਦਾ ਪਿੰਡ ਨੂੰ  ਮੁੜ ਜਾਵਾਂ,
ਬਹੁਤ ਹੋ ਗਏ ਝੈਲ ਝਮੇਲੇ |

ਬੰਬੀ ਉੱਤੇ ਮੰਜਾ ਡਾਹਵਾਂ ,
ਬਹੁਤ ਹੋ ਗਿਆ , ਏ ਸੀ , ਬੇਡ |

ਫਿਰ ਚੇਤਾ ਆਉਂਦਾ ਰੋਟੀ ਦਾ ,
ਤੇ ਫਿਰ ਸਾਰੀ ਯੋਜਨਾ ਹੋ ਜਾਂਦੀ ਡੇੱਡ |

ਦਿਲ ਤਾਂ ਮੁੜਨਾ ਵਤਨੀ ਚਾਹੇ ,
ਪਰ ਗਲ ਪਏ ਨੇ ਪੈਸੇ ਦੇ ਫਾਹੇ |

ਹੁਣ ਬਾਹਰੋਂ ਬੜੀ ਹੈ , ਰੰਗ ਰੰਗੀਨੀ ,
ਅੰਦਰੋਂ ਨੇ ਦੁਖਾਂ ਦੇ ਮੇਲੇ |

ਦਿਲ ਕਰਦਾ ਪਿੰਡ ਨੂੰ ਮੁੜ ਜਾਵਾਂ ,
ਬਹੁਤ ਹੋ ਗਏ..................... |
                                                                                                             

                                                                                                                ਆਮੀਨ ,
                                                                                                               ਇਕ਼ਬਾਲ ਸਾਕੀ 

Sunday, 7 June 2015

ਚੰਗੇ ਦਿਨ !!

ਚੰਗੇ ਦਿਨ ਆਉਣ ਵਾਲੇ ਨੇ ,
ਤੁਸੀਂ ਐਵੇਂ ਹੀ ਡਰ ਰਹੇ ਹੋ |

ਘੁਰਨਿਆਂ ਵਿਚ ਵੜ ਰਹੇ ਹੋ ,
ਓਹ ਕਹਿੰਦੇ ਨੇ ਚੰਗੇ ਦਿਨ ਆਉਣ ਵਾਲੇ ਨੇ |

ਮੁਸਲਮਾਨਾਂ ਦੀ ਹੋਵੇਗੀ ਨਸਬੰਦੀ ,
ਕੱਟੀਆਂ ਜਾਣਗੀਆਂ ਓਹਨਾਂ ਦੀਆਂ ਬਾਹਾਂ ( ਵੋਟ ਦਾ ਹਕ਼ ਖੋਹ ਲੈਣਾ )

ਹਿੰਦੂ ਜੰਮੇਗਾ ੧੦-੧੦ ਬਚੇ ,
ਓਹ ਕਰ ਦੇਣਗੇ ਦੇਸ਼ ਦੇ ਧਰਮ ਦਾ ਏਲਾਨ ( ਸਵਿਧਾਨ ਵਿਚ ਸੋਧ ਕਰਕੇ " ਧਰਮ ਨਿਰਪੇਖ " ਸ਼ਬਦ ਹਟਾਉਣ ਬਾਰੇ ).

ਕਿਉਂਕਿ ਚੰਗੇ ਦਿਨ ਆਉਣ ਵਾਲੇ ਨੇ |

ਜਮੀਨਾਂ ਨਿਲਾਮ ਹੋਣਗੀਆਂ ,
ਕਿਸਾਨਾਂ ਲੁੱਟੇ ਜਾਣਗੇ |

ਕੋਈ ਲੈ ਜਾਏਗਾ ,
ਓਹਨਾਂ ਦੇ ਮੁੰਹ ਵਿਚ ਪਏ ਦੋ ਟੁੱਕੜ ,

ਆਪਨੇ ਮਹਿਲਾਂ ਦੇ ਕੁੱਤਿਆਂ ਦੇ ਢਿਡ ਪਾਲਣ ਲਈ | ( ਜਮੀਨਾ ਵੱਡੇ ਲੋਕਾਂ ਲਈ ਛੋਟਾ ਟੁਕੜਾ ਹੋ ਸਕਦੀ ਹੈ ਪਰ ਇੱਕ ਕਿਸਾਨ ਕੋਲ ਸ਼ਾਇਦ ਓਹੀ ਸਭ ਕੁਝ ਹੋਵੇ ).

ਓਹ ਖੋਹ ਲੈਣਗੇ ਤੁਹਾਡੇ ਹਥਾਂ 'ਚੋਂ ਖੁਰਪੇ ,
ਦੇ ਦੇਣਗੇ ਆਪਣੀਆਂ ਕਬਰਾਂ ਖੋਦਣ ਲਈ ਕਹੀਆਂ ,
'ਤੇ ਆਪਣੀਆਂ ਦੇਹਾਂ ਨੂੰ ਅੱਗਾਂ ਲਾਉਣ ਲਈ ਤੇਲ ,

ਕਿਉਂਕਿ ਚੰਗੇ ਦਿਨ ........ |

Wednesday, 22 April 2015

ਰਾਜ ਨਹੀ , ਸੇਵਾ !!

ਸਿਰਾਂ ਉੱਤੇ ਡੰਡੇ ,
ਗਲਾਂ ਵਿੱਚ ਪੱਗਾਂ !
ਉਖੜੇ ਹੋਏ ਪੈਰ ,
ਵਿਗੜੀਆਂ ਹੋਈਆਂ ਸ਼ਕਲਾਂ |
ਗੁੱਤਾਂ ਖਿਚ ਕੇ ਘ੍ਸੀਟੀਆਂ ਬੀਬੀਆਂ ,
ਪੈਰਾਂ ਵਿੱਚ ਚੁੰਨੀਆਂ !
ਪੁਲਿਸ ਦੀ ਕੁੱਟ , ਗਰ੍ਭਾਂ ਦਾ  ਕਤਲ !
ਟੈਂਕੀਆਂ ਤੇ ਚੜੇ ,
ਪੇਟ੍ਰੋਲਾਂ ਦੇ ਤੁਮ੍ਬੇ ,
ਬਲਦੀਆਂ ਜਿੰਦਗੀਆਂ ,
ਬੁਝਦੇ ਹੋਏ ਦੀਵੇ |
ਲਟਕਦੀਆਂ ਰੱਸੀਆਂ ,
ਭਟਕਦੇ ਕਿਸਾਨ |
ਡੁਲੀਆਂ ਹੋਈਆਂ ਲ੍ਸੀਆਂ ,
ਪੀਤੇ ਗਏ ਜ਼ਹਿਰ |
ਡੋਰ ਭੋਰ ਖੜੀਆਂ ਧੀਆਂ ,
ਧੁੱਤ ਪਿਆ ਪੁੱਤ |
ਫਸਲਾਂ ਵਿੱਚ ਅੱਗ ਦਾ ਚੰਗਿਆਰਾ ,
ਜਿੰਦਗੀ ਵਿੱਚ ਘੁੱਪ ਹਨੇਰਾ |

ਪੁਲਿਸ ਦੀ ਕੁੱਟ ,
ਨੇਤਾਵਾਂ ਦੀ ਲੁੱਟ |
ਹਰ ਪਾਸੇ ਬਸ ਇੱਕ ਹੀ ਟੇਵਾ ,
"ਇਹ ਰਾਜ ਨਹੀ , ਸੇਵਾ ਹੈ |"
"ਇਹ ਰਾਜ ਨਹੀ , ਸੇਵਾ ਹੈ |"