ਗੁਰੂ ਗੋਬਿੰਦ ਸਿੰਘ ਤੇਰੇ ਸਿਖੀ ਸਿਦਕ ਨੂੰ ਸਜਦਾ ,
ਤੇਰੀ ਕੁਰਬਾਨੀ , ਤੇਰੇ ਹਿਜ਼ਰ , ਤੇਰੇ ਦਿੱਤੇ ਰਿਜ਼ਕ ਨੂੰ ਸਜਦਾ |
ਗੁਰੂ ਗੋਬਿੰਦ ਸਿੰਘ ਤੂੰ ਪੰਥ ਸਾਜਿਆ ਸੀ ,
ਗਰੀਬਾਂ ਤੇ ਮਜਲੂਮਾਂ ਦੀ ਰਖਿਆ ਕਰਨ ਲਈ ,
ਪਰ ਅੱਜ ਖਾਲਸਾ ਅੰਨਿਆਂ ਅੱਗੇ ਖੜਿਆ ਈ ਨੀ ,
ਜਿਥੇ ਹੋਵੇ ਮਜਲੂਮਾਂ ਤੇ ਜੁਲਮ ਹੁੰਦਾ ,
ਓਥੇ ਤਾਂ ਕਦੇ ਲੜਿਆ ਈ ਨੀ |
ਗੁਰੂ ਗੋਬਿੰਦ ਸਿੰਘ ਤੂੰ ਖੰਡੇ ਬਾਟੇ ਦੇ ਅਮ੍ਰਿਤ ਦੀ ਦਾਤ ਦੇ ਕੇ ,
ਚਿੜੀਆਂ ਤੋਂ ਬਾਜ ਬਣਾਏ ਸੀ , ਸ਼ੇਰਾਂ ਜੇਹਾ ਦਿਲ ਦਿੱਤਾ ਸੀ ,
ਸਵਾ ਲਖ ਨਾਲ ਇੱਕ ਲੜਾਏ ਸੀ |
ਪਰ ਅੱਜ ਦੇ ਤੇਰੇ ਸਿੰਘ ਗੁਰੂ ਜੀ ,
ਆਪਣੇ ਵਿਰਸੇ ਤੋਂ ਡੋਲ ਗਏ ,
ਖੰਡੇ ਬਾਟੇ ਨੂੰ ਬਣਾ ਦਿੱਤਾ ਇਹਨਾਂ ਮਿਠਾ ਪਾਣੀ ,
ਇਹ ਤਾਂ ਗਿਦੜਾਂ ਤੋਂ ਵੀ ਡੋਲ ਗਏ |
ਅੱਜ ਦਾ ਤੇਰਾ ਸਿੰਘ ਗੁਰੂ ਜੀ ,
ਖੰਡੇ ਬਾਟੇ ਦੀ ਪਾਹੁਲ ਸ਼ਕਦਾ ਹੈ ,
ਪਾਉਂਦਾ ਹੈ ਪੰਜ ਕਕਾਰ ,
ਤੇਰੇ ਦਿੱਤੇ ,
ਦਿਨ ਰਾਤ ਜਪਦਾ ਹੈ ਤੇਰੀ ਬਾਣੀ |
ਪਰ ਤੇਰੇ ਫਲਸਫੇ ਉੱਤੇ ਤੁਰਨੋਂ ਬੜਾ ਹੀ ਡਰਦਾ ਹੈ ,
ਤੂੰ ਤਾਂ ਵਾਰ ਦਿੱਤਾ ਸੀ ਪਰਿਵਾਰ ਕੋਮ ਤੋਂ,
ਇਹ ਆਪਣੀ ਜਾਨ ਦੇਣ ਤੋਂ ਵੀ ਡਰਦਾ ਹੈ ,
ਤੂੰ ਮਾਛੀਵਾੜੇ ਦੀਆਂ ਭੁਖਾਂ ਵੀ ਜ਼ਰ ਲਈਆਂ ,
ਕੰਡੇਆਂ ਤੇ ਵੀ ਸੁੱਤਾ , ਪਥਰ ਦਾ ਸਿਰਹਾਣਾ ਵੀ ਬਣਾਇਆ ,
ਤੂੰ ਕੀਤੀ ਬੰਦਗੀ ਓਸ ਸਿਰਜਨਹਾਰ ਦੀ ,
ਤੂੰ ਸਬਰ ਵੀ ਕੀਤਾ ਤੇ ਜਬਰ ਵੀ ਹੰਡਾਇਆ ,
ਪਰ ਅੱਜ ਦਾ ਤੇਰਾ ਸਿੰਘ ਗੁਰੂ ਜੀ, ਜੋ ਤੇਰੇ ਜੱਸ ਗਾਉਂਦਾ ਹੈ ,
ਸਰਦੀ ਚ ਕਦੇ ਠੰਡੇ ਪਾਣੀ ਨਾਲ ਨਾ ਨਹਾਇਆ ,
ਰੇਸ਼ਮੀ ਸੇਜਾਂ ਤੇ ਸੌਂਦਾ , ਦੁਧ ਦੇ ਸਰ ਚ ਨਹਾਉਂਦਾ ਹੈ ,
ਜੋ ਤੇਰੇ ਫਲਸਫੇ ਨੂੰ ਅੱਗੇ ਲੈ ਜਾਂਦਾ ਹੈ ,
ਓਹ ਠੇਡੇ ਤੇਰੇ ਵਾਂਗ ਨੇਰੀਆਂ ਚ ਖਾਂਦਾ ਹੈ,
ਗੁਰੂ ਗੋਬਿੰਦ ਸਿੰਘ ਅੱਜ ਕੋਈ ਤੇਰੇ ਵਾਂਗ ਜ਼ਫ਼ਰਨਾਮਾ ਲਿਖਣ ਦੀ ,
ਜੁਰ੍ਰਤ ਨਹੀ ਕਰ ਸਕਦਾ ,
ਬਸ ਤੇਰੇ ਜਾਫ੍ਰ੍ਨਾਮੇ ਨੂੰ ਮਥਾ ਟੇਕ ਹੀ ਆਪਣੇ ਫਰਜ਼ ਤੋਂ ਸੁਰਖਰੂ ਹੋ ਜਾਂਦੇ ਨੇ ,
ਹੁਣ ਤੇਰੀ ਤਲਵਾਰ ਨਿਆਂ ਨਹੀ ਕਰਦੀ ,
ਹੁਣ ਤੇਰੀ ਬਾਣੀ ਸਰਬ ਸਾਂਝੀ ਨੀ ਰਹੀ ,
ਹੁਣ ਗੁਰੂ ਗਰੰਥ ਹੀ ਗੁਰੂ ਨਹੀ ਹੈ ,
ਤੇਰੇ ਗਰੰਥ ਵਿਚੋਂ ਕਢ ਲਾਏ ਨੇ ਕਈ ਅਖੋਤੀ ਧਰਮ ਗਰੰਥ ,
ਗੁਰੂ ਗੋਬਿੰਦ ਸਿੰਘ ਹੁਣ ਤੂੰ ਇਕੱਲਾ ਹੀ ਕਾਫੀ ਨਹੀ ,
ਕਿਓਂਕਿ ਹੁਣ ਔਰੰਗਜੇਬ ਇਕੱਲਾ ਦਿੱਲੀ ਚ ਨਹੀ ਬੈਠਾ ,
ਓਸਨੇ ਬਣਾ ਲਿਆ ਹੈ ਹਰ ਇੱਕ ਘਰ ਚ ਘਰ ,
ਗੁਰੂ ਗੋਬਿੰਦ ਸਿੰਘ ਇਹ ਸਚ ਹੈ ਕੇ ਤੂ ਅੱਜ ਤਕ ਨਹੀ ਹਰਿਆ ,
ਪਰ ਇਹ ਵੀ ਸਚ ਹੈ ਕੇ ਔਰੰਗਜੇਬ ਨਹੀ ਮਰਿਆ ,
ਪਰ ਇਹ ਵੀ ਸਚ ਹੈ ਕੇ ਔਰੰਗਜੇਬ ਨਹੀ ਮਰਿਆ ,