Tuesday, 23 December 2014

दिन भी गुजरें , ख्वाब हों जैसे !!

दिन भी गुजरे , ख्वाब हों जैसे ,

उड़ते जाएं हवा के संग,
ख्याल मेरे , उकाब हों जैसे |

चला जाऊं, अनजानी राहों पे ,
ढूंढ़ता कोई जवाब हों जैसे |

तेरी आवाज़ के  हम हो गए , इस कदर दीवाने ,
महंगी कोई शराब हो जैसे |

मेरे आंसुओं का कोई हिसाब ना रहा ,
बहते हुए चेनाब हों जैसे |

बिखरना चाहता  हूँ , राहों में उनकी ,
बिखरे हुए गुलाब हों जैसे |

दिन भी गुजरें , ख्वाब हों जैसे !!

                                                                     आमीन !!
                                                                   ईकबाल साकी 

Sunday, 21 December 2014

ਅਸੀਂ !!

ਭੱਜ ਰਹੇ ਹਾਂ ਅਸੀਂ ,
ਆਪਣੇ ਹੀ ਪਰਸ਼ਾਵਿਆਂ ਤੋਂ |

ਛੁਪ ਰਹੇ ਹਾਂ ਅਸੀਂ , 
ਆਪਣੀਆਂ ਹੀ ਤਸਵੀਰਾਂ ਤੋਂ |

ਕਿਸੇ ਹੋਰ ਨਾਲ ਨਜ਼ਰਾਂ ,
ਤਾਂ ਦੂਰ ਦੀ ਗੱਲ ਹੈ |

ਚੁਰਾ ਰਹੇ ਹਾਂ , ਖੁਦ ਨੂੰ ਹੀ  ਅਸੀਂ ,
ਆਪਣੀਆਂ ਹੀ ਨਜ਼ਰਾਂ ਤੋਂ |

ਸਾਡੇ ਘਿਨਾਉਣੇ ਚੇਹਰੇ ਨੇ ,
ਸਾਨੂੰ ਹੀ ਡਰਾ ਦਿੱਤਾ ਹੈ |

ਅਸੀਂ ਮਰੇ ਵੀ ਨਹੀ ,
'ਤੇ ਜਿੰਦਾ ਹੋਣ ਦਾ ਵੀ ਕੋਈ ਸਬੂਤ ਨਹੀ ਹੈ ,
ਅਸਾਡੇ ਕੋਲ |

                                                                 ਆਮੀਨ ,
                                                              ਇਕ਼ਬਾਲ ਸਾਕੀ |

Tuesday, 16 December 2014

ਦਾਮਿਨੀ ( दामिनी ) ! !

ਇਹ ਕੀ ਆਵਾਜ਼ਾਂ ਨੇ ?
ਇਹ ਕੈਸਾ ਸ਼ੋਰ ਹੈ ?
ਕਿਉਂ ਇੰਨੀ  ਬੇਚੈਨੀਂ ਹੈ ?

ਓਹ ਕੌਣ ਸੀ (ਦਾਮਿਨੀ )?
ਓਹ ਕੌਣ ਸਨ (ਮੁਲ੍ਜ਼ਿਮ ) ?

ਇਹ ਦੁਨੀਆ ਕੀ ਕਰ ਰਹੀ ਸੀ ?
ਜਦ ਓਹ ਚਿੱਲਾਈ  |

ਸ਼੍ਰੀ ਕ੍ਰਿਸ਼ਨਾ , ਹਨੂੰਮਾਨ , ਰਾਮ ਦੇ ਦੇਸ਼ ਅੰਦਰ ,
ਓਹ ਚਿੱਲਾਈ ਤੇ ਆਵਾਜ਼ ਦਬ ਗਈ ,

ਕਿਥੇ  ਸਨ ਕਾਨੂੰਨ ਦੇ ਰਖਵਾਲੇ ?
ਕਿਥੇ ਸੀ ਸਰਕਾਰ ?
ਇਹ ਬਾਅਦ ਦੀਆਂ ਗੱਲਾਂ ਨੇ  |

ਦੁਨੀਆ ਤਮਾਸ਼ਾ ਦੇਖ ਰਹੀ ਸੀ .
ਅਤੇ ਓਹ ਚਿੱਲਾ ਰਹੀ ਸੀ .
ਹੁਣ ਇਹ ਦੋੜ ਕਿਉਂ ਹੈ ?
ਇਹ ਫਾਂਸੀ ਤੇ ਚੜਾਓ , ਕੀ ਹੈ ?

ਓਹਨਾਂ ਵੇਹ੍ਸ਼ੀਆਂ ਦਾ ਕੀ ਜੋ ਅੱਜ ਵੀ ਆਜ਼ਾਦ ਨੇ ?
ਓਹਨਾਂ ਦਾ ਕੀ ਜੋ ਹਰ ਰੋਜ ਬੇਇਜ਼ਤ ਹੁੰਦੀਆਂ ਨੇ ?
ਚਿਲਾਂਦੀਆਂ ਨੇ , ਪੀਂਦੀਆਂ ਨੇ ਖੂਨ ਦੇ ਹੰਝੂ ,
ਓਹਨਾਂ ਦੀ ਆਵਾਜ਼ ਨਹੀ ਸੁਣਦੀ ਕਿਸੇ ਨੂੰ ?

ਕਿਉਂ ?

ਕਿਉਂਕਿ ਸਾਨੂੰ ਅੱਜ ਵੀ ਔਰਤ ਇੱਕ ਵਸਤੂ ਦਿਸਦੀ ਹੈ |
ਜਦ ਤਕ ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪਵੇਗੀ ,
ਜਦ ਤਕ ਪਾਂਡਵਾਂ ਦੀ ਤਰਾਂ ਔਰਤ ਨਾਲ ਜੂਆ ਖੇਡੋਗੇ ,
ਜਦ ਤਕ ਦ੍ਰੋਪਦੀ ਦੀ ਇਜ਼ਤ ਬਚਾਉਣ ਲਈ , ਸ਼੍ਰੀ ਕ੍ਰਿਸ਼ਨ ਦੀ ਜਰੂਰਤ ਪੈਂਦੀ ਰਹੇਗੀ ,

ਤਦ ਤਕ ਔਰਤਾਂ ਦੀ ਇਜ਼ਤ ਕੋਰਵਾਂ ਦੇ ਹਥ ਰਹੇਗੀ |


Hindi Version :

ये कैसी आवाज़ें हैं ?
ये कैसा शोर है ?

क्यों इतनी बेचैनी है ?
वो कौन  थी ?
वो कौन थे ?

यह दुनिआ क्या कर रही थी ?
जब वो चिल्लाई |

श्री कृष्ण , हनुमान , राम के देश में ,
वो चिल्लाई और आवाज़ दब गयी ?

कहाँ थे कानून के रखवाले ?
कहाँ थी सरकार ?
वो बाद की बात है .

 दुनिआ तमाशा देख रही थी ,
और वो चिल्ला रही थी |

अब ये दौड़ क्यों है ?
यह फांसी पे चढ़ाओ क्या है ?

उन वेह्शीओं का क्या जो आज भी आज़ाद हैं ?
उनका क्या जो हर रोज़ बेइज़्ज़त होती हैं ?
चिल्लाती हैं पीती हैं खून के आंसू ,

उनकी आवाज़ किसी को नहीं सुनती ?
क्यों ?
क्यूंकि हमें आज भी औरत एक वास्तु दिखती है ,
जब तक सीता को अग्नि परीक्षा देनी पड़ेगी ,
जब तक पांडवों की तरह औरत के साथ जुआ खेलोगे ,
जब तक द्रोपदी की इज़्ज़त बचाने के लिए , भगवन कृष्ण की जरूरत पड़ती रहेगी ,

तब तक औरतों की इज़्ज़त कौरवों के हाथ में रहेगी |
                                                                                                             
( Painting work is copyrighted property of "Simranjit Singh Artist" , and writer has took prior permissions for using the image on blog.

Please note Photo copyrights are exclusively with "Simranjit Singh Artist",
his facebook id https://www.facebook.com/love.sim.1?fref=ts&ref=br_tf
)
                                                                                                                 
                                                                                                                 ਆਮੀਨ ! (आमीन )
                                                                                   
                                                                                                              "ਇਕ਼ਬਾਲ ਸਾਕੀ " (इक़बाल साकी )

Monday, 8 December 2014

ਜੰਗ ਤੋਂ ਬਾਅਦ !!

ਪਰਤਣਗੇ ਜਦੋਂ ਪੁੱਤ ,
ਜੰਗ ਤੋਂ ਬਾਅਦ |

ਗੱਲ੍ਹਾਂ ਦੀਆਂ ਲਾਲੀਆਂ ,
ਬਦਲ ਚੁੱਕੀਆਂ ਹੋਣਗੀਆਂ ,
ਅਖਾਂ ਦੀਆਂ ਲਾਲੀਆਂ ਵਿਚ |

ਰਖ ਕੇ ਚੇਹਰੇ ਤੇ ਮੁਸਕਾਨ ,
ਅੰਦਰ ਵੜ੍ਹ ਕਈ ਵਾਰ ਰੋਇਆ ਹੋਵੇਗਾ |

ਮੇਹਿਸੂਸ ਨਹੀ ਹੋਵੇਗਾ ਓਸਦਾ ਦੀਵਾਨਾਪਨ ,
ਓਸਦਾ ਪਿਆਰ ਕਿਸੇ ਹੋਰ ਦਾ ਹੋਇਆ ਹੋਵੇਗਾ |

ਪਰਤਣਗੇ ਜਦੋਂ ਪੁੱਤ ,
ਜੰਗ ਤੋਂ ਬਾਅਦ |

ਕੋਈ ਸਾਥੀ ਪੀ ਗਿਆ ਹੋਵੇਗਾ ,
ਸ਼ਹੀਦੀ ਜਾਮ |
ਰਹਿ ਗਿਆ ਹੋਵੇਗਾ ,
ਕਿਸੇ ਦੀ ਜੇਬ ਅੰਦਰ ,
"ਮਾਂ ਬੀਮਾਰ ਹੈ" ,"ਘਰ ਛੇਤੀ ਆਉਣ" ਦਾ ਪੈਗਾਮ |

ਕੁਝ ਆਉਣਗੇ ਘਰਾਂ ਨੂੰ , ਤਮਗਿਆਂ ਦੇ ਨਾਲ ,
ਕੁਝ ਆਉਣਗੇ ਕਦਮਾਂ ਚੋਂ ਇੱਕ ਕਦਮ ਗੁਆ ਕੇ |

ਕੁਝ ਆਉਣਗੇ ਸਿਤਾਰਿਆਂ ਵਾਲੇ ,
ਚਾਰ ਕੰਧਿਆਂ ਉੱਤੇ |

ਪਰਤਣਗੇ ਜਦੋਂ ਪੁੱਤ ,
ਜੰਗ ਤੋਂ ਬਾਅਦ |

ਰੱਤ ਨਾਲ ਰੰਗ ਧਰਤੀ ਨੂੰ ,
ਚੜਿਆ ਹੋਵੇਗਾ |
ਬਾਪੁ ਜਮੀਨ ਦੀ ਹਿੱਕ ਨਾਲ ,
ਚਿੰਬੜਿਆ ਹੋਵੇਗਾ |
ਮਾਂ ਦੀਆਂ ਅਖਾਂ ਹੋਣਗੀਆਂ ਦਰਵਾਜੇ ਉੱਤੇ ,
ਹਥ ਆਟੇ ਦੇ ਨਾਲ ਲਿਬੜਿਆ ਹੋਵੇਗਾ |

ਚੂੜੇ ਦਾ ਰੰਗ ਵੀ ਅਜੇ ਗੂੜਾ ਹੋਣਾ ,
ਪੁੱਤ ਦਾ ਖੂਨ ਮੰਗ ਤੋਂ ਨਿਖੜਿਆ ਹੋਵੇਗਾ |

ਗਾਉਣਗੇ ਗੀਤ ਪੰਛੀ ਆਜ਼ਾਦੀ ਦੇ ,
ਰੰਗ ਸੁਨੇਹਰੀ ਅੰਬਰ ਚ ਬਿਖਰਿਆ ਹੋਵੇਗਾ |

ਪਰਤਣਗੇ ਜਦੋਂ ਪੁੱਤ ,
ਜੰਗ ਤੋਂ ਬਾਅਦ |