ਕੋਈ ਯਾਦ ਅਧੂਰੀ ਰਹਿ ਗਈ ਸੀ ,
ਕੁਝ ਦਿਲ ਦੇ ਵਲਵਲੇ , ਕੁਝ ਗੁੱਸੇ ਗਿਲੇ ।
ਕੁਝ ਮੇਰੇ ਦਿਲ ਦੇ ਵਰਕੇ ਤੇ ,
ਫਰਿਆਦ ਅਧੂਰੀ ਰਹਿ ਗਈ ਸੀ ।
ਕੁਝ ਬਾਕੀ ਰਹਿ ਗਈਆਂ ਉਸ ਦੀਆਂ ਗੱਲਾਂ ,
ਕੁਝ ਬਾਕੀ ਰਹਿ ਗਿਆ ਪਿਆਰ ।
ਉਸ ਰਾਤ ਦੇ ਅੰਦਰ ਕੋਈ ਬਾਤ ਅਧੂਰੀ ਰਹਿ ਗਈ ਸੀ ।
ਕੁਝ ਹਾਸਾ ਉਸ ਨੇ ਦੱਬ ਲਿਆ ,
ਕੁਝ ਰੋਸਾ ਉਸ ਨੇ ਦੱਬ ਲਿਆ ,
ਦੁਨੀਆ ਤੋਂ ਪਰੇ ਹੋਣ ਦਾ ,
ਕੋਈ ਤਰੀਕਾ ਉਸ ਨੇ ਲੱਭ ਲਿਆ ।
ਜਿਉਂ ਯਾਰ ਮੂਹਰੇ ਨੱਚਣ ਦੀ ,
ਇੱਕ ਤਾਂਘ ਅਧੂਰੀ ਰਹਿ ਗਈ ਸੀ ।
ਇਕਬਾਲ ਸਾਕੀ ©®
ਕੁਝ ਦਿਲ ਦੇ ਵਲਵਲੇ , ਕੁਝ ਗੁੱਸੇ ਗਿਲੇ ।
ਕੁਝ ਮੇਰੇ ਦਿਲ ਦੇ ਵਰਕੇ ਤੇ ,
ਫਰਿਆਦ ਅਧੂਰੀ ਰਹਿ ਗਈ ਸੀ ।
ਕੁਝ ਬਾਕੀ ਰਹਿ ਗਈਆਂ ਉਸ ਦੀਆਂ ਗੱਲਾਂ ,
ਕੁਝ ਬਾਕੀ ਰਹਿ ਗਿਆ ਪਿਆਰ ।
ਉਸ ਰਾਤ ਦੇ ਅੰਦਰ ਕੋਈ ਬਾਤ ਅਧੂਰੀ ਰਹਿ ਗਈ ਸੀ ।
ਕੁਝ ਹਾਸਾ ਉਸ ਨੇ ਦੱਬ ਲਿਆ ,
ਕੁਝ ਰੋਸਾ ਉਸ ਨੇ ਦੱਬ ਲਿਆ ,
ਦੁਨੀਆ ਤੋਂ ਪਰੇ ਹੋਣ ਦਾ ,
ਕੋਈ ਤਰੀਕਾ ਉਸ ਨੇ ਲੱਭ ਲਿਆ ।
ਜਿਉਂ ਯਾਰ ਮੂਹਰੇ ਨੱਚਣ ਦੀ ,
ਇੱਕ ਤਾਂਘ ਅਧੂਰੀ ਰਹਿ ਗਈ ਸੀ ।
ਇਕਬਾਲ ਸਾਕੀ ©®
No comments:
Post a Comment