Saturday, 3 May 2014

ਮੇਰੀ ਕਬਰ ਤੇ !

ਸਾਰੀ ਜਿੰਦਗੀ ਹਨੇਰਿਆਂ ਨਾਲ ,
ਲੈਂਦਾ ਰਿਹਾ ਲੋਹਾ ,
ਅੱਜ ਕਬਰ ਤੇ ਮੇਰੀ,
ਕੋਈ ਚਿਰਾਗ ਧਰ ਗਿਆ |

ਕੰਡਿਆਂ ਦੇ ਨਾਲ,
 ਸਦਾ ਪਾਈ ਰਖੀ ਯਾਰੀ ,
ਅੱਜ ਕਦਮਾਂ 'ਚ ਮੇਰੇ ,
ਕੋਈ ਗੁਲਾਬ ਧਰ ਗਿਆ |

ਮੈਂ ਸਾਂਭ ਕੇ ਰਖ ਲਏ ,
ਆਪਣੀਆਂ ਅਖਾਂ ਅੰਦਰ ,
ਦੁਨੀਆਂ ਤੋਂ ਛੁਪਾ ਕੇ ,
ਕੋਈ ਦੋ ਆਬ ( ਹੰਝੂ ) ਧਰ ਗਿਆ |

ਮੰਗ ਕੇ ਮੁਰਾਦ ,
ਆਪਣੇ ਯਾਰ ਦੀ ਸਲਾਮਤੀ ,
ਕੋਈ ਜਿੰਦਗੀ ਆਪਣੀ ,
ਸ਼ਰੇਆਮ ਧਰ ਗਿਆ |
                                                                               
                                                                                    ਇਕ਼ਬਾਲ ਸਾਕੀ

3 comments: