Saturday, 3 May 2014

ਲੋਕ !!

ਪਥਰਾਂ ਨੂੰ ਫੁੱਲਾਂ ਨਾਲ,
ਪੂਜਦੇ ਨੇ ਲੋਕ ,
ਫੁੱਲਾਂ ਵਰਗੇ ਦਿਲਾਂ ਨੂੰ ,
ਪਥਰ ਮਾਰਦੇ ਨੇ ਲੋਕ |

ਬੇਗਾਨਿਆਂ ਨੂੰ ਗਲ ਨਾਲ ,
ਲਾਉਣ ਦਾ ਵੀ  ਸ਼ੋਂਕ ਹੈ ,
ਆਪਣਿਆਂ ਨੂੰ ਹੋਲੀ ਹੋਲੀ ,
ਮਾਰਦੇ ਨੇ ਲੋਕ |

ਜੋ ਸਾਡਿਆਂ ਗਮਾਂ ਨੂੰ ,
ਪੀਣ ਦਾ ਕਰਦੇ ਨੇ ਦਾਵਾ ,
ਓਹੀ ਗਮਾਂ ਦੀ ਹੀ ਦੁਨੀਆਂ,
ਉਸਾਰਦੇ ਨੇ ਲੋਕ |

ਕੁਝ ਮਿਟ ਜਾਂਦੇ , ਕੁਝ ਮਿਟਾਏ ਜਾਂਦੇ ,
ਕੁਝ ਦਿਲ ਹੀ ਦਿਲ ਭੁਲਾਏ ਜਾਂਦੇ ,
ਜੋ ਵਸਨ ਲਹੂ ਦੇ ਵਿਚ ਬਣ ਇੱਕ ਇੱਕ ਕਤਰਾ ,
ਜੋ ਦੁਖ ਦਿੰਦੇ ਵਧ , ਓਹ "ਪਿਆਰ ਦੇ" (ਪਿਆਰ ਦੇ  ਮਤਲਬ ਜਿਹਨਾਂ ਨਾਲ ਤੁਹਾਨੂੰ ਪਿਆਰ ਹੈ | ) ਨੇ ਲੋਕ |

                                                                                                       ਇਕ਼ਬਾਲ ਸਾਕੀ

3 comments:

  1. ਫੁੱਲਾਂ ਵਰਗੇ ਦਿਲਾਂ ਨੂੰ ,
    ਪਥਰ ਮਾਰਦੇ ਨੇ ਲੋਕ |... Dil jitt liya veer sachi...

    ReplyDelete
  2. Well done...boht vdia likhea..👌👌👌

    ReplyDelete