Sunday, 13 October 2013

ਜਿਉਂ ਹਨੇਰਿਆਂ ਦੇ ਵਿੱਚ ,
ਪਰਛਾਵਿਆਂ  ਦਾ ਸਾਥ ,

ਇੰਝ ਜ਼ਿੰਦਗੀ ਦੇ ਵਿੱਚ ,
ਪਹਿਰਾਵਿਆਂ  ਦਾ ਸਾਥ |

ਆਸ ਰੱਖੀ ਨਹੀ , ਤੇ ਉਦਾਸ ਵੀ ਨੀ ਹੋਣਾ ,
ਦਿਲ ਨੂੰ ਹੈ , ਚੱਲ ਰਹੇ ਸਾਹਵਿਆਂ ਦਾ ਸਾਥ |

ਜਿਉਂ ਹਨੇਰੇਆਂ ਦੇ ਵਿੱਚ ,
ਪਰਛਾਵਿਆਂ  ਦਾ ਸਾਥ |

ਨਹਿਰ ਹੈ , ਕੰਢਾ ਹੈ ,
ਡੁੱਬ ਰਹੀ ਹੈ ਕਸ਼ਤੀ , ਫਸੀ ਵਿੱਚ ਮੰਝਧਾਰ ਦੇ ,

ਪਾਣੀ ਦੇ ਵਿੱਚ , ਤਿਨ੍ਨ੍ਕਾਵਿਆਂ  ਦਾ ਸਾਥ |

ਡੁੱਬਣਾ ਹੈ , ਮਰਨ ਹੈ ,
ਦੋਚਿੱਤੀ  ਹੈ ,

ਪਰ ਦਿਲ ਨੂੰ ਹੈ ,
ਤੇਰੇ ਬੇਹਿਕਾਵਿਆਂ ਦਾ ਸਾਥ |

                                                   -- ਇਕ਼ਬਾਲ ਸਾਕੀ

3 comments:

  1. ਬਹੁਤ ਹੀ ਵਧੀਆ ਬਾਈ ....!!
    ਇਕ ਸਰੋਤਾ ਤੇਰਾ ਕੈਨੇਡਾ ਚ ਬਣ ਗਇਆ...!!

    ReplyDelete