ਜਿਉਂ ਹਨੇਰਿਆਂ ਦੇ ਵਿੱਚ ,ਪਰਛਾਵਿਆਂ ਦਾ ਸਾਥ ,
ਇੰਝ ਜ਼ਿੰਦਗੀ ਦੇ ਵਿੱਚ ,
ਪਹਿਰਾਵਿਆਂ ਦਾ ਸਾਥ |
ਆਸ ਰੱਖੀ ਨਹੀ , ਤੇ ਉਦਾਸ ਵੀ ਨੀ ਹੋਣਾ ,
ਦਿਲ ਨੂੰ ਹੈ , ਚੱਲ ਰਹੇ ਸਾਹਵਿਆਂ ਦਾ ਸਾਥ |
ਜਿਉਂ ਹਨੇਰੇਆਂ ਦੇ ਵਿੱਚ ,
ਪਰਛਾਵਿਆਂ ਦਾ ਸਾਥ |
ਨਹਿਰ ਹੈ , ਕੰਢਾ ਹੈ ,
ਡੁੱਬ ਰਹੀ ਹੈ ਕਸ਼ਤੀ , ਫਸੀ ਵਿੱਚ ਮੰਝਧਾਰ ਦੇ ,
ਪਾਣੀ ਦੇ ਵਿੱਚ , ਤਿਨ੍ਨ੍ਕਾਵਿਆਂ ਦਾ ਸਾਥ |
ਡੁੱਬਣਾ ਹੈ , ਮਰਨ ਹੈ ,
ਦੋਚਿੱਤੀ ਹੈ ,
ਪਰ ਦਿਲ ਨੂੰ ਹੈ ,
ਤੇਰੇ ਬੇਹਿਕਾਵਿਆਂ ਦਾ ਸਾਥ |
-- ਇਕ਼ਬਾਲ ਸਾਕੀ
wah wah... kya bat hai...
ReplyDeletenegi samajh mein aa gaya , kya likha hai ?
Deleteਬਹੁਤ ਹੀ ਵਧੀਆ ਬਾਈ ....!!
ReplyDeleteਇਕ ਸਰੋਤਾ ਤੇਰਾ ਕੈਨੇਡਾ ਚ ਬਣ ਗਇਆ...!!