Saturday, 18 January 2014

ਜੇ ਅੱਜ ਨਾਨਕ ਜਿੰਦਾ ਹੁੰਦਾ !!

ਜੇ ਅੱਜ ਨਾਨਕ ਜਿੰਦਾ ਹੁੰਦਾ ,
ਮਥੇ ਹਥ ਮਾਰਦਾ ,
ਪਿਟਦਾ ,
ਕੁਰਲਾਉਂਦਾ ,
ਤਰਲੇ ਕਰਦਾ ,
ਅੱਡੀਆਂ ਘਿਸਾਉਂਦਾ,
ਲਾਲੋ ਦੀ ਰੋਟੀ , ਸ਼ਾਇਦ ਨਾ ਪੱਕਦੀ  ,
ਭਾਗੋ ਦੇ ਨਾਨ ਲੰਗਰ ਵਿਚ ਮਿਲਦੇ ,
ਪੰਥ ਦਾ ਤਨਖਾਹੀਆ ਬਣਦਾ,
ਲੋਕਾਂ ਕੋਲੋਂ ਕੁੱਟਾਂ ਸਹਿੰਦਾ ,
ਸਿਖਰ ਦੋਪੇਹਿਰੇ ਲੁੱਟਿਆ ਜਾਂਦਾ ,

ਹੱਕ ਸਚ ਨੂੰ ਬਣਾ ਕੇ ਅਕੀਦਾ ,
ਬਾਬਾ ਨਾਨਕ ਭੁਖਾ ਮਰਦਾ  |

ਜੇ ਅੱਜ ਨਾਨਕ ਜਿੰਦਾ ਹੁੰਦਾ 

No comments:

Post a Comment