Monday, 6 January 2014

ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਖੁੱਲੀ ਚਿਠੀ !!

ਗੁਰੂ ਗੋਬਿੰਦ ਸਿੰਘ ਤੇਰੇ ਸਿਖੀ ਸਿਦਕ ਨੂੰ ਸਜਦਾ ,
ਤੇਰੀ ਕੁਰਬਾਨੀ , ਤੇਰੇ ਹਿਜ਼ਰ , ਤੇਰੇ ਦਿੱਤੇ ਰਿਜ਼ਕ ਨੂੰ ਸਜਦਾ |

ਗੁਰੂ ਗੋਬਿੰਦ ਸਿੰਘ ਤੂੰ ਪੰਥ ਸਾਜਿਆ ਸੀ ,
ਗਰੀਬਾਂ ਤੇ ਮਜਲੂਮਾਂ ਦੀ ਰਖਿਆ ਕਰਨ ਲਈ ,

ਪਰ ਅੱਜ ਖਾਲਸਾ ਅੰਨਿਆਂ ਅੱਗੇ ਖੜਿਆ ਈ ਨੀ ,
ਜਿਥੇ ਹੋਵੇ ਮਜਲੂਮਾਂ ਤੇ ਜੁਲਮ ਹੁੰਦਾ ,
ਓਥੇ ਤਾਂ ਕਦੇ ਲੜਿਆ ਈ ਨੀ |

ਗੁਰੂ ਗੋਬਿੰਦ ਸਿੰਘ ਤੂੰ ਖੰਡੇ ਬਾਟੇ ਦੇ ਅਮ੍ਰਿਤ ਦੀ ਦਾਤ ਦੇ ਕੇ ,
ਚਿੜੀਆਂ ਤੋਂ ਬਾਜ ਬਣਾਏ ਸੀ , ਸ਼ੇਰਾਂ ਜੇਹਾ ਦਿਲ ਦਿੱਤਾ ਸੀ ,
ਸਵਾ ਲਖ ਨਾਲ ਇੱਕ ਲੜਾਏ ਸੀ |

ਪਰ ਅੱਜ ਦੇ ਤੇਰੇ ਸਿੰਘ ਗੁਰੂ ਜੀ ,
ਆਪਣੇ ਵਿਰਸੇ ਤੋਂ ਡੋਲ ਗਏ ,
ਖੰਡੇ ਬਾਟੇ ਨੂੰ ਬਣਾ ਦਿੱਤਾ ਇਹਨਾਂ ਮਿਠਾ ਪਾਣੀ ,
ਇਹ ਤਾਂ ਗਿਦੜਾਂ ਤੋਂ ਵੀ ਡੋਲ ਗਏ |

ਅੱਜ ਦਾ ਤੇਰਾ ਸਿੰਘ ਗੁਰੂ ਜੀ ,
ਖੰਡੇ ਬਾਟੇ ਦੀ ਪਾਹੁਲ ਸ਼ਕਦਾ ਹੈ ,
ਪਾਉਂਦਾ ਹੈ ਪੰਜ ਕਕਾਰ ,
ਤੇਰੇ ਦਿੱਤੇ ,
ਦਿਨ ਰਾਤ ਜਪਦਾ ਹੈ ਤੇਰੀ ਬਾਣੀ |
ਪਰ ਤੇਰੇ ਫਲਸਫੇ ਉੱਤੇ ਤੁਰਨੋਂ ਬੜਾ ਹੀ ਡਰਦਾ ਹੈ ,

ਤੂੰ ਤਾਂ ਵਾਰ ਦਿੱਤਾ ਸੀ ਪਰਿਵਾਰ ਕੋਮ ਤੋਂ,
ਇਹ ਆਪਣੀ ਜਾਨ ਦੇਣ ਤੋਂ ਵੀ ਡਰਦਾ ਹੈ ,

ਤੂੰ ਮਾਛੀਵਾੜੇ ਦੀਆਂ ਭੁਖਾਂ ਵੀ ਜ਼ਰ ਲਈਆਂ ,
ਕੰਡੇਆਂ ਤੇ ਵੀ ਸੁੱਤਾ , ਪਥਰ ਦਾ ਸਿਰਹਾਣਾ ਵੀ ਬਣਾਇਆ ,

ਤੂੰ ਕੀਤੀ ਬੰਦਗੀ ਓਸ ਸਿਰਜਨਹਾਰ ਦੀ ,
ਤੂੰ ਸਬਰ ਵੀ ਕੀਤਾ ਤੇ ਜਬਰ ਵੀ ਹੰਡਾਇਆ ,

ਪਰ ਅੱਜ ਦਾ ਤੇਰਾ ਸਿੰਘ ਗੁਰੂ ਜੀ, ਜੋ ਤੇਰੇ ਜੱਸ ਗਾਉਂਦਾ ਹੈ  ,
ਸਰਦੀ ਚ ਕਦੇ ਠੰਡੇ ਪਾਣੀ ਨਾਲ ਨਾ ਨਹਾਇਆ  ,

ਰੇਸ਼ਮੀ ਸੇਜਾਂ ਤੇ ਸੌਂਦਾ , ਦੁਧ ਦੇ ਸਰ ਚ ਨਹਾਉਂਦਾ ਹੈ ,

ਜੋ ਤੇਰੇ ਫਲਸਫੇ ਨੂੰ ਅੱਗੇ ਲੈ ਜਾਂਦਾ ਹੈ ,

ਓਹ ਠੇਡੇ ਤੇਰੇ ਵਾਂਗ ਨੇਰੀਆਂ ਚ ਖਾਂਦਾ ਹੈ,

ਗੁਰੂ ਗੋਬਿੰਦ ਸਿੰਘ ਅੱਜ ਕੋਈ ਤੇਰੇ ਵਾਂਗ ਜ਼ਫ਼ਰਨਾਮਾ ਲਿਖਣ ਦੀ ,
ਜੁਰ੍ਰਤ ਨਹੀ ਕਰ ਸਕਦਾ ,
ਬਸ ਤੇਰੇ ਜਾਫ੍ਰ੍ਨਾਮੇ ਨੂੰ ਮਥਾ  ਟੇਕ ਹੀ ਆਪਣੇ ਫਰਜ਼ ਤੋਂ ਸੁਰਖਰੂ ਹੋ ਜਾਂਦੇ ਨੇ ,

ਹੁਣ ਤੇਰੀ ਤਲਵਾਰ ਨਿਆਂ ਨਹੀ ਕਰਦੀ ,

ਹੁਣ ਤੇਰੀ ਬਾਣੀ ਸਰਬ ਸਾਂਝੀ ਨੀ ਰਹੀ ,

ਹੁਣ ਗੁਰੂ ਗਰੰਥ ਹੀ ਗੁਰੂ ਨਹੀ ਹੈ ,

ਤੇਰੇ ਗਰੰਥ ਵਿਚੋਂ ਕਢ ਲਾਏ ਨੇ ਕਈ ਅਖੋਤੀ ਧਰਮ ਗਰੰਥ ,

ਗੁਰੂ ਗੋਬਿੰਦ ਸਿੰਘ ਹੁਣ ਤੂੰ ਇਕੱਲਾ ਹੀ ਕਾਫੀ ਨਹੀ ,

ਕਿਓਂਕਿ ਹੁਣ ਔਰੰਗਜੇਬ ਇਕੱਲਾ ਦਿੱਲੀ ਚ ਨਹੀ ਬੈਠਾ ,
ਓਸਨੇ ਬਣਾ ਲਿਆ ਹੈ ਹਰ ਇੱਕ ਘਰ ਚ ਘਰ ,

ਗੁਰੂ ਗੋਬਿੰਦ ਸਿੰਘ ਇਹ ਸਚ ਹੈ ਕੇ ਤੂ ਅੱਜ ਤਕ ਨਹੀ ਹਰਿਆ ,
ਪਰ ਇਹ ਵੀ ਸਚ ਹੈ ਕੇ ਔਰੰਗਜੇਬ ਨਹੀ ਮਰਿਆ ,

ਪਰ ਇਹ ਵੀ ਸਚ ਹੈ ਕੇ ਔਰੰਗਜੇਬ ਨਹੀ ਮਰਿਆ ,

4 comments:

  1. I agree veer... Par sare iko jehe ni mere veer...

    ReplyDelete
    Replies
    1. Most of the cases are like this only, only very few exceptions are there !!

      Delete