Saturday, 18 January 2014

ਬਚਪਨ ਦੀਆਂ ਕੁਝ ਯਾਦਾਂ !

ਜੋ ਨਿਕਲ ਗਿਆ  ,
ਓਹ ਸਮਾਂ ਕਦੇ ਨਹੀ ਆਉਣਾ ਮਿੱਤਰੋ |

ਫੇਰ ਨਾ ਬੇਬੇ ਨੇ ਹਾਕ ਮਾਰਨੀ ,
ਨਾ ਬਾਪੂ ਨਾਲ ਟੋਭੇ ਵਿਚ ਨਹਾਉਣਾ ਮਿੱਤਰੋ |

ਨਾ ਚੂਪ੍ਣੇ ਗੰਨੇ ਕਮਾਦੀਆਂ ਚੋਂ ਪੁੱਟ ਕੇ ,
ਨਾ ਓਹ  ਸਵਾਦ ਗੁੜ੍ਹ ਵਿਚੋਂ ਆਉਣਾ ਮਿੱਤਰੋ |

ਨਾ ਓਹ ਵਿਹੜੇ ਰਹੇ ਨਾ ਓਹ ਬੈਠਕਾਂ  ,
ਨਾ ਓਹ ਮਹਿਫਿਲਾਂ ਸਜਾਉਣਾ ਮਿੱਤਰੋ |.

ਨਾ ਗੁੱਲੀ ਡੰਡੇ ਰਹੇ  ,ਨਾ ਓਹ ਲੁਕਣ ਮੀਚੀ ਦੀ ਖੇਡ ,
ਨਾ ਓਹ ਬਾਂਦਰ ਕੀਲੇ ਵਾਂਗ ਭਜਾਉਣਾ ਮਿੱਤਰੋ |

ਜੋ ਨਿਕਲ ਗਿਆ  ,
ਓਹ ਸਮਾਂ ਕਦੇ ਨਹੀ ਆਉਣਾ ਮਿੱਤਰੋ |

No comments:

Post a Comment